ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਬਿਜਲੀ ਕੁਨੈਕਸ਼ਨ ਜੋੜਨ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ।

ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ‘ਚ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਨੇ ਅੱਜ ਜਲੰਦਰ ਦੇ ਲੰਮਾ ਪਿੰਡ ਇਲਾਕੇ ‘ਚ ਬਿਜਲੀ ਕੁਨੈਕਸ਼ਨ ਜੋੜਨ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ।

ਇਸ ਮੁਹਿੰਮ ਦੇ ਤਹਿਤ ਜਿਹੜੇ ਲੋਕਾਂ ਦੇ ਬਿਜਲੀ ਬਿਲ ਬਕਾਇਆ ਹੋਣ ਦੇ ਕਾਰਨ ਬਿਜਲੀ ਕੁਨੈਕਸ਼ਨ ਬਿਜਲੀ ਵਿਭਾਗ ਵੱਲੋਂ ਕੱਟ ਦਿੱਤੇ ਗਏ ਸਨ, ਉਨ੍ਹਾਂ ਨੂੰ ਦੋਬਾਰਾ ਜੋੜਿਆ ਗਿਆ। ਜਲੰਧਰ ਤੋਂ ਬਾਅਦ ਫਗਵਾੜਾ ‘ਚ ਵੀ ਕੱਟੇ ਹੋਏ ਬਿਜਲੀ ਦੇ ਕੁਨੈਕਸ਼ਨ ਜੋੜੇ ਜਾਣਗੇ

ਜੇਕਰ ਬਿਜਲੀ ਕੁਨੈਕਸ਼ਨ ਜੋੜੇ ਜਾਣ ਤੋਂ ਬਾਅਦ ਵੀ ਵਿਭਾਗ ਇਨ੍ਹਾਂ ਲੋਕਾਂ ਖਿਲਾਫ ਕਾਰਵਾਈ ਕਰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਲੋਕ ਇਨਸਾਫ ਪਾਰਟੀ ਚੁੱਕੇਗੀ ਅਤੇ ਸਾਰੇ ਖਰਚੇ ਦੀ ਭਰਪਾਈ ਵੀ ਲੋਕ ਇਨਸਾਫ ਪਾਰਟੀ ਵੱਲੋਂ ਹੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਜ਼ਿਲਿਆਂ ‘ਚ ਲੋਕ ਇਨਸਾਫ ਪਾਰਟੀ ਆਗਾਮੀ ਸਮੇਂ ‘ਚ ਉਨ੍ਹਾਂ ਲੋਕਾਂ ਦੇ ਬਿਜਲੀ ਕੁਨੈਕਸ਼ਨ ਜੋੜੇਗੀ, ਜਿਹੜੇ ਲੋਕਾਂ ਦੇ ਬਿਲ ਨਾ ਭਰਨ ਦੀ ਵਜ੍ਹਾ ਨਾਲ ਮਹਿਕਮੇ ਨਾ ਕੁਨੈਕਸ਼ਨ ਕੱਟੇ ਹਨ

Leave a Reply

Your email address will not be published. Required fields are marked *

Open chat