ਬਾਬਾ ਵਿਜੈ ਚਾਹਿਲ ਨੇ ਹਲਕਾ ਦੱਖਣੀ ਦੇ ਵੱਖ ਵੱਖ ਵਾਰਡਾਂ ਵਿੱਚ ਲਗਾਏ ਲੰਗਰ

ਓਏ ਗ਼ਰੀਬਾ!
ਬਾਹਰ ਨਿਕਲੇਂਗਾ ਕਰੋਨਾ ਬਿਮਾਰੀ ਮਾਰੇਗੀ,
ਘਰ ਬੈਠੇਂਗਾ ਤੜਫਾ ਤੜਫਾ ਭੁੱਖ ਮਾਰੇਗੀ।।
ਦੋਸਤੋ ਇਹ ਕਹਾਵਤ ਨਹੀਂ ਸੱਚ ਹੈ ਕਰੋਨਾ ਵਾਇਰਸ ਕਾਰਨ ਲਾਕਡਾਊਨ ਲੱਗਣ ਨਾਲ ਕਿਰਤੀ ਮਨੁੱਖ ਜਿਸਨੇ ਸਵੇਰੇ ਕਮਾ ਕੇ ਸ਼ਾਮ ਨੂੰ ਖਾਣਾਂ ਹੈ, ਓਹ ਮੋਤ ਦੇ ਮੂੰਹ ਵਿੱਚ ਜਾ ਡਿੱਗਾ ਹੈ, ਬਾਹਰ ਬਿਮਾਰੀ ਨਾਲ ਮੋਤ ਦਾ ਡਰ, ਘਰ ਭੁੱਖ ਨਾਲ ਮੌਤ ਦਾ ਡਰ, ਗਰੀਬ ਦਿਹਾੜੀਦਾਰ ਕਰੇ ਤਾਂ ਕੀ ਕਰੇ,


ਫਰੀਦਾ ਮੋਤੋਂ ਭੁੱਖ ਬੁਰੀ,
ਰਾਤੀਂ ਖਾ ਕੇ ਸੋਂ ਜਾ, ਸਵੇਰ ਨੂੰ ਫੇਰ ਖੜੀ।

ਪਰ ਰੱਬ ਇਨਸਾਨੀਅਤ ਵਿੱਚ ਵਸਦਾ ਹੈ, ਇਸ ਦੀ ਮਿਸ਼ਾਲ ਬਾਬਾ ਵਿਜੈ ਸਿੰਘ ਚਾਹਲ ਦੇ ਰੂਪ ਵਿੱਚ ਦੇਖ ਸਕਦੇ ਹੋਂ, ਇਸ ਸ਼ਖਸ ਨੇ ਆਪਣੇ ਕੋਲੋਂ ਹਜ਼ਾਰਾਂ ਰੁਪਏ ਖਰਚ ਕਰਕੇ ਗਰੀਬ ਦਿਹਾੜੀਦਾਰ ਮਜ਼ਦੂਰ ਕਾਮਿਆਂ ਦੇ ਘਰ ਰਾਸ਼ਣ ਪਹੁੰਚਾਇਆ, ਉਨ੍ਹਾਂ ਗਰੀਬ ਲੋਕਾਂ ਲਈ ਮਸੀਹਾ ਬਣ ਕੇ ਆਇਆ ਜਿਹੜੇ ਆਪਣੇ ਬੱਚਿਆਂ, ਬਜ਼ੁਰਗਾਂ ਨਾਲ ਭੁੱਖ ਨਾਲ ਜੰਗ ਲੜ ਰਹੇ ਸੀ, ਹੈਰਾਨੀ ਵਾਲੀ ਗੱਲ ਇਹ ਹੈ ਇਸ ਵੀਰ ਨੇ ਗਰੀਬ ਲੋਕਾਂ ਲਈ 24 ਘੰਟੇ ਲੰਗਰ ਵੀ ਚਲਾ ਦਿੱਤਾ ਜੋ ਬੇਸਹਾਰਿਆਂ, ਗਰੀਬਾਂ ਨੇ ਛਕਿਆ, ਕਿਸੇ ਸਰਕਾਰੀ ਜਾਂ ਸੁਸਾਇਟੀ ਦੀ ਮੱਦਦ ਤੋਂ ਬਿਨਾਂ ਸੈਨੀਟਾਈਜਰ ਤੇ ਮਾਸਕ ਵੀ ਫ੍ਰੀ ਵੰਡੇ, ਬਿਮਾਰ ਲੋਕਾਂ ਤੱਕ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ,
ਕਹਿਣ ਤੋਂ ਭਾਵ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾ ਕੇ ਲੀਡਰ ਬਣਾਇਆ ਸੀ ਕੀ ਓਹ ਤੁਹਾਡੀ ਇਸ ਦੁੱਖ ਦੀ ਘੜੀ ਵਿੱਚ ਤਹਾਡੇ ਨਾਲ ਖੜੇ ਹਨ ਜਾਂ ਨਹੀਂ ਫ਼ੈਸਲਾ ਤੁਸੀਂ ਕਰਨਾਂ ਹੈ, ਇਸ ਸ਼ਖ਼ਸੀਅਤ ਦੀ ਸੇਵਾ ਉਹਨਾਂ ਲੀਡਰਾਂ ਬਾਬਿਆਂ, ਦੇਹਧਾਰੀ ਗੁਰੂਆਂ ਨੂੰ ਮਾਤ ਪਾਉਂਦੀ ਹੈ ਕਿ ਤੁਹਾਡੇ ਕੋਲ ਲੋਕਾਂ ਦਾ ਪੈਸਾ ਹੁੰਦੇ ਹੋਏ ਵੀ ਤੁਸੀਂ ਉਹ ਪੈਸਾ ਲੋਕਾਂ ਨਹੀਂ ਖਰਚਿਆ, ਤੇ ਇਸ ਰੱਬੀ ਇਨਸਾਨ ਨੇ ਆਪਣੀ ਦੋਲਤ ਲੋਕਾਂ ਲਈ ਲੁਟਾ ਦਿੱਤੀ, ਇਸ ਨੂੰ ਪੜ੍ਹਨ ਤੋਂ ਬਾਅਦ ਅੱਗੇ ਸ਼ੇਅਰ ਕਰੋ ਤਾਂ ਜੋ ਸਾਡੇ ਲੋਕਾਂ ਲੀਡਰਾਂ ਤੇ ਬਾਬਿਆਂ ਨੂੰ ਪਤਾ ਲੱਗ ਸਕੇ ਕਿ ਸਾਡੇ ਦੇਸ਼ ਨੂੰ ਅਜਿਹੇ ਸਮਾਜਿਕ ਸੁਧਾਰਕਾਂ ਦੀ ਲੋੜ ਹੈ, ਜਿਹੜੇ ਸ਼ਖਸ, ਲੋਕਾਂ ਨੂੰ ਵਸਾਉਣ ਲਈ ਆਪਣਾ ਸਭ ਕੁਝ ਲੋਕਾਂ ਲੇਖੇ ਲਗਾ ਦੇਣ।
ਧੰਨਵਾਦ ਜੀ।

Leave a Reply

Your email address will not be published. Required fields are marked *

Open chat