ਫਾਸਟੈਗ ਲਾਗੂ ਹੁੰਦੇ ਹੀ ਪੰਜਾਬ ਦੇ ਟੋਲ ਪਲਾਜ਼ਿਆਂ ‘ਤੇ ਕੱਟਿਆ ਦੁੱਗਣਾ ਚਾਰਜ

ਪੰਜਾਬ ਦੇ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ, ਬਰਨਾਲਾ ਤੇ ਪਠਾਨਕੋਟ ਦੇ ਅਧੀਨ ਆਉਦੇਂ 6 ਟੋਲ ਪਲਾਜ਼ਿਆਂ ‘ਤੇ 15 ਦਸੰਬਰ ਤੋਂ ਫਾਸਟੈਗ ਲਾਗੂ ਹੁੰਦੇ ਹੀ ਕਈ ਗੱਡੀ ਮਾਲਕਾਂ ਨੂੰ ਦੁੱਗਣਾ ਚਾਰਜ ਲੱਗਾ। ਇਸ ਲਈ ਜੇਕਰ ਤੁਸੀਂ ਕਿਸੇ ਵੀ ਟੋਲ ਪਲਾਜ਼ੇ ਤੋਂ ਗੱਡੀ ‘ਚ ਨਿਕਲਣ ਵਾਲੇ ਹੋ ਤਾਂ ਫਾਸਟੈਗ ਲਗਵਾ ਕੇ ਅਤੇ ਇਸ ਨੂੰ ਰਿਚਾਰਜ ਕਰਵਾ ਕੇ ਹੀ ਚੱਲੋ। ਇਸ ਦੌਰਾਨ ਇਹ ਵੀ ਧਿਆਨ ਰੱਖੋ ਕਿ ਜੇਕਰ ਤੁਸੀਂ ਬਿਨਾਂ ਫਾਸਟੈਗ ਲੱਗਾ ਵਾਹਨ ਫਾਸਟੈਗ ਲੇਨ ਵਿਚੋਂ ਕੱਢਦੇ ਹੋ ਤਾਂ ਤੁਹਾਡੇ ਕੋਲੋਂ ਦੁੱਗਣਾ ਚਾਰਜ ਵਸੂਲਿਆ ਜਾਵੇਗਾ।

ਬੀਤੇ ਦਿਨ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੋਂ ਨਿਕਲਣ ਵਾਲੀਆਂ ਕਈ ਗੱਡੀਆਂ ‘ਤੇ ਫਾਸਟੈਗ ਤਾਂ ਲੱਗਾ ਸੀ ਪਰ ਕਈਆਂ ਦੇ ਰਿਚਾਰਜ ਨਾ ਹੋਣ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਈਵੇ ‘ਤੇ 2 ਕਿਲੋਮੀਟਰ ਤੋਂ ਜ਼ਿਆਦਾ ਲੰਬਾ ਜਾਮ ਲੱਗ ਗਿਆ। ਇਸੇ ਤਰ੍ਹਾਂ ਬਰਨਾਲਾ ਵਿਚ ਵੀ 2 ਕਿਲੋਮੀਟਰ ਲੰਬੀ ਲਾਈਨ ਲੱਗ ਗਈ। ਇੱਥੇ ਇਕ ਲਾੜੇ ਦੀ ਗੱਡੀ ਅਤੇ ਐਂਬੂਲੈਂਸ ਵੀ ਘੰਟਿਆਂ ਤੱਕ ਫਸੀ ਰਹੀ।

ਉਥੇ ਹੀ ਲੁਧਿਆਣਾ ਅਤੇ ਹੁਸ਼ਿਆਰਪੁਰ ਵਿਚ ਬਿਨਾਂ ਫਾਸਟੈਗ ਲੱਗੇ ਵਾਹਨ ਫਾਸਟੈਗ ਲੇਨ ਵਿਚ ਪਹੁੰਚਣ ‘ਤੇ ਚਾਲਕਾਂ ਤੋਂ ਡਬਲ ਪੈਸੇ ਵਸੂਲੇ ਗਏ। ਚਾਲਕ ਟੋਲ ਮੁਲਾਜ਼ਮਾਂ ਵਿਚ ਬਹਿਸ ਕਰਦੇ ਦੇਖੇ ਗਏ। ਅੰਮ੍ਰਿਤਸਰ, ਜਲੰਧਰ, ਪਟਿਆਲਾ ਅਤੇ ਪਠਾਨਕੋਟ ਵਿਚ ਵੀ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ। ਕਈ ਥਾਂਵਾਂ ‘ਤੇ ਨੈੱਟਵਰਕ ਨਾ ਹੋਣ ਕਾਰਨ ਫਾਸਟੈਗ ਸਕੈਨ ਹੀ ਨਹੀਂ ਹੋਇਆ ਅਤੇ ਕਰਮਚਾਰੀਆਂ ਨੂੰ ਹੈਂਡ ਮਸ਼ੀਨ ਨਾਲ ਫਾਸਟੈਗ ਸਕੈਨ ਕਰਨਾ ਪਿਆ।

Leave a Reply

Your email address will not be published. Required fields are marked *

Open chat