ਕੋਰੋਨਾ ਵਾਇਰਸ ਤੋਂ ਭਾਰਤੀਆਂ ਨੂੰ ਘਬਰਾਉਣ ਦੀ ਲੋੜ ਨਹੀਂ

ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਪੰਜ ‘ਚੋਂ 4 ਲੋਕ ਆਪਣੇ-ਆਪ ਠੀਕ ਹੋ ਜਾਂਦੇ ਹਨ ਤੇ ਫਿਲਹਾਲ ਭਾਰਤ ਦੇ ਲੋਕਾਂ ਨੰ ਵਾਇਰਸ ਦੇ ਫੈਲਣ ਨੂੰ ਲੈ ਕੇ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਪਿਛਲੇ ਸਾਲ ਰਾਇਲ ਸੁਸਾਇਟੀ ਆਫ ਲੰਡਨ ਦੀ ਮੈਂਬਰ ਚੁਣੀ ਗਈ ਪਹਿਲੀ ਭਾਰਤੀ ਮਹਿਲਾ ਵਿਗਿਆਨੀ ਤੇ ਕ੍ਰਿਸਚਿਅਨ ਮੈਡੀਕਲ ਕਾਲਜ ਦੀ ਪ੍ਰੋਫੈਸਰ ਗਗਨਦੀਪ ਕਾਂਗ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਬਿਮਾਰੀ ਦੀ ਜਾਂਚ ਵੀ ਸਲਾਹ ਦਿੱਤੇ ਜਾਣ ਤੋਂ ਬਾਅਦ ਹੀ ਕਰਵਾਉਣੀ ਚਾਹੀਦੀ ਹੈ। ਭਾਰਤ ‘ਚ ਵੀ ਕੋਰੋਨਾ ਵਾਇਰਸ ਸੰਕ੍ਰਮਣ ਦੇ ਮਾਮਲੇ ਵਧ ਕੇ 30 ਹੋ ਗਏ ਹਨ ਜਿਨ੍ਹਾਂ ਵਿਚ 16 ਇਟਲੀ ਦੇ ਸੈਲਾਨੀ ਸ਼ਾਮਲ ਹਨ।

ਪੰਜ ਵਿਚੋਂ ਚਾਰ ਲੋਕ ਖ਼ੁਦ-ਬ-ਖ਼ੁਦ ਠੀਕ ਹੋ ਜਾਂਦੇ ਹਨ ਤੇ ਅਜਿਹੇ ਸੰਕ੍ਰਮਿਤਾਂ ਨੂੰ ਖਾਂਸੀ ਤੇ ਬੁਖਾਰ ਲਈ ਸਿਰਫ਼ ‘ਪੈਰਾਸਿਟਾਮੋਲ’ਚ ਵਰਗੀਆਂ ਦਵਾਈਆਂ ਹੀ ਕਾਫ਼ੀ ਹਨ। ਕਾਂਗ ਨੇ ਕਿਹਾ ਕਿ 5ਵੇਂ ਆਦਮੀ ਨੂੰ ਡਾਕਟਰ ਨੂੰ ਦਿਖਾਉਣ ਤੇ ਹਸਪਤਾਲ ‘ਚ ਭਰਤੀ ਕਰਵਾਉਣ ਦੀ ਜ਼ਰੂਰਤ ਪੈ ਸਕਦੀ ਹੈ। ਜੇਕਰ ਤੁਹਾਨੂੰ ਸਾਹ ਲੈਣ ‘ਚ ਤਕਲੀਫ਼ ਹੋ ਰਹੀ ਹੈ ਤਾਂ ਜਲਦ ਤੋਂ ਜਲਦ ਡਾਕਟਰ ਕੋਲ ਜਾਣਾ ਚਾਹੀਦਾ ਹੈ।’

ਕੋਰੋਨਾ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ, ਵਰਤੋ ਇਹ ਸਾਵਧਾਨੀਆਂ

ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਘਬਰਾਉਣ ਜਾਂ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਅਸੀਂ ਰੋਜ਼ ਕਈ ਤਰ੍ਹਾਂ ਦੇ ਵਾਇਰਸ ਦੇ ਸੰਪਰਕ ‘ਚ ਆਉਂਦੇ ਹਾਂ। ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ ਤੇ ਫਰਸ਼ ‘ਤੇ ਵੀ ਕੀਟਾਣੂਨਾਸ਼ਕ ਦਾ ਪੋਚਾ ਲਾਓ। ਆਪਣੇ ਚਿਹਰੇ ਨੂੰ ਛੂਹਣ ਤੋਂ ਬਚੋ। ਕੋਰੋਨਾ ਵਾਇਰਸ (ਸੀਓਵੀ) ਅਸਰ ਵਿਚ ਵਾਇਰਸਾਂ ਦਾ ਇਕ ਵੱਡਾ ਪਰਿਵਾਰ ਹੈ ਜਿਸ ਕਾਰਨ ਆਮ ਜ਼ੁਕਾਮ ਤੋਂ ਲੈ ਕੇ ਸਾਹ ਸਬੰਧੀ ਗੰਭੀਰ ਪਰੇਸ਼ਾਨੀ ਹੋ ਸਕਦੀ ਹੈ।

Leave a Reply

Your email address will not be published. Required fields are marked *

Open chat